Welcome to SmartStudies.in! You visited this page for the first time.
Click Here to See Full Stats of Your Vists to SmartStudies.in
Smart Studies
Follow on facebookFollow on twitter
This is an effort to make Learning Smarter, Easier and Free
Visitor No. 005378690
ਵਿੱਦਿਆ ਵਿਚਾਰੀ ਤਾਂ ਪਰ-ਉਪਕਾਰੀ।
ਨਕਲ ਕਰਨਾ ਪਾਪ ਹੈ।
ਵਿੱਦਿਆ ਮਨੁੱਖ ਦਾ ਤੀਸਰਾ ਨੇਤਰ ਹੈ।
ਨਕਲ ਆਤਮ-ਹੱਤਿਆ ਹੁੰਦੀ ਹੈ।
ਚਰਿੱਤਰ ਜੀਵਨ ਦੀ ਸ਼ਾਨ ਹੁੰਦੀ ਹੈ।
ਰੱਬ ਦੇ ਸਤਿਕਾਰ ਤੋਂ ਬਾਅਦ ਸਮੇਂ ਦਾ ਸਤਿਕਾਰ ਜ਼ਰੂਰੀ ਹੈ।
ਬੱਚਿਓ ਮਿਹਨਤ ਕਰਦੇ ਜਾਵੋ, ਮੰਜ਼ਿਲ ਵੱਲ ਪੱਬ ਧਰਦੇ ਜਾਵੋ।
Computer Science -> Solved Exercise (Old Syllabus) -> Class - 7th (Old Book), Lesson No. 7 (LOGO with Graphics)

ਪਾਠ - 7
ਲੋਗੋ ਵਿੱਚ ਗ੍ਰਾਫਿਕਸ

ਅਭਿਆਸ (Exercise)


4) ਛੋਟੇ ਉੱਤਰਾਂ ਵਾਲੇ ਪ੍ਰਸ਼ਨ: -
  1. ਪ੍ਰੀਮੀਟਿਵਜ਼ ਤੋਂ ਕੀ ਭਾਵ ਹੈ?
  2. ਉੱਤਰ:- ਲੋਗੋ ਵਿੱਚ ਲਿਖੀਆਂ ਹਦਾਇਤਾਂ ਨੂੰ ਪ੍ਰੀਮੀਟਿਵਜ਼ ਕਿਹਾ ਜਾਂਦਾ ਹੈ।
  3. FD ਅਤੇ BK ਕਮਾਂਡ ਦੀ ਵਰਤੋਂ ਦੱਸੋ।
  4. ਉੱਤਰ:- FD ਅਤੇ BK ਕਮਾਂਡ ਦੀ ਵਰਤੋਂ ਹੇਠ ਲਿਖੇ ਅਨੁਸਾਰ ਹੈ: -
    • FD (ਫਾਰਵਰਡ):- ਇਸ ਕਮਾਂਡ ਦੀ ਵਰਤੋਂ ਟਰਟਲ ਨੂੰ ਅੱਗੇ ਲਿਜਾਉਣ ਲਈ ਕੀਤੀ ਜਾਂਦੀ ਹੈ ਅਤੇ ਟਰਟਲ ਆਪਣੇ ਹੈੱਡ ਵਾਲੀ ਦਿਸ਼ਾ ਵਿੱਚ ਅੱਗੇ ਵਧਦਾ ਹੈ।
    • BK (ਬੈਕਵਰਡ):- ਇਹ ਕਮਾਂਡ ਟਰਟਲ ਨੂੰ ਪਿੱਛੇ ਲੈ ਕੇ ਆਉਂਦੀ ਹੈ ਅਤੇ ਟਰਟਲ ਬਿਨਾਂ ਸਿਰ ਨੂੰ ਪਿੱਛੇ ਘੁਮਾਏ ਪੂੰਛ ਵਾਲੀ ਦਿਸ਼ਾ ਵਿੱਚ ਪਿੱਛੇ ਵਧਦਾ ਹੈ।
  5. FD 100 ਕਮਾਂਡ ਦੇਣ ਨਾਲ ਟਰਟਲ ਕੀ ਕਰੇਗਾ?
  6. ਉੱਤਰ:- FD 100 ਕਮਾਂਡ ਦੇਣ ਨਾਲ ਟਰਟਲ ਹੈੱਡ ਦੀ ਦਿਸ਼ਾ ਵਿੱਚ 100 ਕਦਮ ਅੱਗੇ ਵੱਲ ਨੂੰ ਵੱਧ ਜਾਵੇਗਾ।
  7. ਜੇਕਰ FD ਅਤੇ ਨੰਬਰ (ਕੀਮਤ) ਵਿਚਕਾਰ ਸਪੇਸ ਨਾ ਦਿੱਤੀ ਜਾਵੇ ਤਾਂ ਕੀ ਹੋਵੇਗਾ?
  8. ਉੱਤਰ:- ਜੇਕਰ FD ਅਤੇ ਨੰਬਰ ਵਿਚਕਾਰ ਸਪੇਸ ਨਾ ਦਿੱਤੀ ਜਾਵੇ ਤਾਂ ਕੰਮ ਨਹੀਂ ਹੋਵੇਗਾ ਅਤੇ ਐਂਟਰ ਕੀਅ ਦਬਾਉਣ ਉਪਰੰਤ ਸਕਰੀਨ ਉੱਤੇ ਹੇਠ ਲਿਖਿਆ ਸੰਦੇਸ਼ ਨਜ਼ਰ ਆ ਜਾਵੇਗਾ: -
    "FD60 is not a Logo Procedure"
    ਜਿਸ ਦਾ ਅਰਥ ਹੈ ਕਿ FD60 ਲੋਗੋ ਦੀ ਕਮਾਂਡ ਨਹੀਂ ਹੈ।

SmartStudies.in © 2012-2023